ਸ਼ਿਕਾਇਤਾਂ
ਦਰਖਾਸਤ ਆਨਲਾਈਨ https://pgd.punjabpolice.gov.in ਪੋਰਟਲ ਤੇ ਹੋਵੇਗੀ |
ਜੀ ਹਾਂ, ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨਲਾਈਨ ਦਰਜ ਕਰਵਾ ਸਕਦੇ ਹਨ |
ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਪਣੇ ਸੰਬੰਧਿਤ ਥਾਣਾ/ਪੁਲਿਸ ਦਫਤਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ|
ਇਹ ਸੇਵਾ ਨਿਸ਼ੁਲਕ ਹੈ |
ਆਪਣੇ ਆਪ ਨੂੰ ਪੋਰਟਲ ਤੇ ਰਜਿਸਟਰ ਕਰਨ ਲਈ ਨਾਮ ਅਤੇ ਮੋਬਾਈਲ ਹੀ ਲੋੜ੍ਹੀਦਾ ਹੈ।
(ਐਨ.ਆਰ.ਆਈ. ਕੇਸ ਵਿੱਚ ਈ-ਮੇਲ ਆਈਡੀ ਲੋੜ੍ਹੀਦੀ ਹੈ।)
ਦਰਖਾਸਤ ਆਨਲਾਈਨ ਦਰਜ ਕਰਨ ਲਈ ਸਬ ਤੋ ਪਹਿਲਾ ਸ਼ਿਕਾਇਤ ਕਰਤਾ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ SIGN UP ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ | ਰਜਿਸਟਰ ਹੋਣ ਉਪਰੰਤ ਸ਼ਿਕਾਇਤ ਕਰਤਾ ਆਪਣੇ ਅਕਾਊਂਟ ਨੂੰ ਲਾਗਿਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ |
ਸ਼ਿਕਾਇਤ ਕਰਤਾ ਵਲੋ ਦਿਤੀ ਗਈ ਦਰਖਾਸਤ ਉਪਰ ਅਗਰ ਕੋਈ ਕਾਰਵਾਈ ਨਹੀ ਹੁੰਦੀ ਤਾ ਸੰਬਧਤ ਅਧਿਕਾਰੀ ਨੂੰ ਇਸ ਬਾਰੇ ਜਾਣੂ ਕੀਤਾ ਜਾ ਸਕਦਾ ਹੈ ਜਿਹਨਾ ਦੇ ਨੰਬਰ ਸ਼ਿਕਾਇਤ ਵਿਚ ਦਿਤੇ ਹੋਏ ਹਨ |
ਦਰਖਾਸਤ ਦਰਜ ਹੋਣ ਤੋ ਬਾਅਦ ਸ਼ਿਕਾਇਤ ਕਰਤਾ ਦੇ ਮੋਬਾਇਲ ਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ SMS ਰਾਹੀ ਜਾਵੇਗਾ | ਦਰਖਾਸਤ ਦਾ ਸਟੇਟਸ ਪਤਾ ਕਰਨ ਲਈ ਪੋਰਟਲ www.ppsaanjh.in ਉਪਰ ਦਿਤੀ ਗਈ ਆਪਸ਼ਨ “KNOW YOUR COMPLAINT STATUS” ਵਿਚ ਜਾ ਕੇ ਰਜਿਸਟਰ ਮੋਬਾਇਲ ਨੰਬਰ ਅਤੇ ਦਰਖਾਸਤ ਦਾ ਯੂ.ਆਈ.ਡੀ.ਨੰਬਰ ਨੰਬਰ ਪਾ ਕੇ ਪਤਾ ਕੀਤਾ ਜਾ ਸਕਦਾ ਹੈ|
ਤੁਰੰਤ
ਸ਼ਿਕਾਇਤ ਕਰਤਾ ਦੇ ਆਈ ਡੀ ਪਰੂਫ ਦੀ ਕਾਪੀ ਤੋ ਇਲਾਵਾ ਉਸ ਵਲੋ ਦਿਤੀ ਗਈ ਦਰਖਾਸਤ ਦੀ ਕਾਪੀ ਅਪਲੋਡ ਕਰਨੀ ਜਰੂਰੀ ਹੈ|