ਫਰੀਦਕੋਟ ਪੁਲਿਸ ਵੱਲੋਂ ਮੋਟਰਸਾਈਕਲਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਬਰਾ ਨੂੰ ਕੀਤਾ ਕਾਬੂ ਅਤੇ ਉਹਨਾਂ ਤੋਂ 14 ਵਹੀਕਲ (11 ਮੋਟਰਸਾਇਕਲ ਅਤੇ 03 ਐਕਟਿਵਾ) ਬਰਾਮਦ ਕੀਤੇ। ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਪੀ.ਪੀ.ਐਸ ਕਪਤਾਨ ਪੁਲਿਸ (ਡੀ) ਫਰੀਦਕੋਟ,ਜੀ ਦੀ ਅਗਵਾਈ ਵਿੱਚ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆ ਐਸ.ਆਈ. ਲਾਭ ਸਿੰਘ ਮੁੱਖ ਅਫਸਰ, ਥਾਣਾ ਸਿਟੀ ਫਰੀਦਕੋਟ ਦੀ ਟੀਮ ਵੱਲੋਂ ਰਾਹੀਗੀਰਾਂ ਪਾਸੋਂ ਮੋਟਰਸਾਈਕਲਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ 04 ਮੈਬਰਾਂ ਨੂੰ ਕਾਬੂ ਕੀਤਾ।ਇੰਨ੍ਹਾਂ ਪਾਸੋ 11 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 03 ਐਕਟਿਵਾ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇੰਨ੍ਹਾਂ ਪਾਸੋ ਹੋਰ ਡੰਘਾਈ ਨਾਲ ਪੁੱਛ-ਗਿੱਛ ਜਾਰੀ ਹੈ ਹੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਾਨਾ ਹੈ।