ਘਰ ਤੋ ਬਾਹਰ ਜਾਣ ਤੇ ਸੁਰੱਖਿਆ ਸਬੰਧੀ ਸੁਝਾਅ
1 ਆਪਣੇ ਘਰੇਲੂ ਨੋਕਰਾਂ ਦੀ ਤਸਦੀਕ ਕਰਨ ਲਈ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਉਸਦੀ ਫੋਟੋ ਅਤੇ ਪਤਾ ਦਿਓ।
2 ਉਸਦੇ ਰਿਸਤੇਦਾਰਾਂ ਅਤੇ ਦੋਸਤਾਂ ਨੂੰ ਘਰ ਤੱਕ ਨਾ ਪਹੁੰਚਣ ਦਿਉ।
3 ਘਰ ਵਿੱਚ ਗਹਿਣੇ ਅਤੇ ਕੀਮਤੀ ਸਮਾਨ ਦੀ ਨੁਮਾਇਸ ਕਰਨ ਤੋ ਬਚੋ।
4 ਖਿੜਕੀਆ ਅਤੇ ਕੱਚ ਦੇ ਪੈਨਲ ਵਾਲੇ ਦਰਵਾਜ਼ਿਆਂ ਤੇ ਗੱਰਿਲਾਂ ਲਗਵਾਉ।
5 ਕਿਸੇ ਵੀ ਅਜਨਬੀ ਨੂੰ ਪੂਰੀ ਪੜਤਾਲ ਤੋ ਬਿਨਾ ਆਪਣੇ ਘਰ ਵਿੱਚ ਦਾਖਲ ਨਾ ਹੋਣ ਦਿਉ, ਖਾਸ ਕਰਕੇ ਜਦੋ ਤੁਸੀ ਇਕੱਲੇ ਹੋਵੋ।
6 ਮੁਰੰਮਤ/ਸਮਾਨ ਵੇਚਣ ਦੇ ਬਹਾਨੇ ਤੁਹਾਡੇ ਘਰ ਆਉਣ ਵਾਲੇ ਵਿਆਕਤੀਆਂ ਤੋਂ ਸਾਵਧਾਨ ਰਹੋ।
7 ਪੈਡਲਾਕ ਦੀ ਬਜਾਏ ਹਮੇਸਾ ਸਲੈਮ-ਸਟ ਲਾਕ ਦੀ ਵਰਤੋਂ ਕਰੋ ਅਤੇ ਦਰਵਾਜਿਆ ਤੇ ਮੈਜਿਕ ਆਈ ਅਤੇ ਸੇਫਟੀ ਜ਼ਜ਼ੀਰ ਜਰੂਰ ਲਗਾਉ।
8 ਕਿਸੇ ਅਜਨਬੀ ਲਈ ਦਰਵਾਜਾ ਖੋਲਣ ਤੋ ਪਹਿਲਾ ਮੈਜਿਕ ਆਈ ਵਿੱਚ ਦੇਖੋ ਅਤੇ ਯਕੀਨੀ ਬਣਾਉ ਕਿ ਸੇਫਟੀ ਜ਼ਜ਼ੀਰ ਸੁਰੱਖਅਿਤ ਹੈ।
9 ਲੰਬੇ ਸਮੇ ਲਈ ਘਰ ਤੋ ਬਾਹਰ ਜਾਣ ਸਮੇ ਲਾਈਟਾ ਚਾਲੂ ਰੱਖੋ ਅਤੇ ਗੁਆਂਢੀਆਂ ਨੂੰ ਦੱਸ ਕੇ ਜਾੳੇੁ
10 ਕੀਮਤੀ ਵਸਤੂਆਂ ਦਾ ਬੀਮਾ ਜਰੂਰ ਕਰਾੳੇੁ।
11 ਘਰ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਅਲਾਰਮ ਸਿਸਟਮ ਲਗਵਾਉ ਅਤੇ ਇਸਨੂੰ ਚਲਾਉਣਾ ਸਿਖੋ। ਆਪਣੇ ਫੋਨ ਤੇ ਸੀ.ਸੀ.ਟੀ.ਵੀ. ਕੈਮਰੇ ਦੀ ਨਿਗਰਾਨੀ ਕਰੋ।
12 ਘਰ ਵਿੱਚ ਵੱਡੀ ਮਾਤਰਾ ਵਿੱਚ ਨਗਦੀ ਅਤੇ ਗਹਿਣੇ ਨਾ ਰੱਖੋ। ਬੈਂਕ ਲਾਕਰ ਦੀ ਵਰਤੋ ਕਰੋ।
13 ਜੇਕਰ ਤਹਾਨੂੰ ਘਰ ਵਿੱਚ ਚੋਰੀ ਦਾ ਪਤਾ ਲੱਗਦਾ ਹੈ ਤਾਂ ਪੁਲਿਸ ਨੂੰ ਇਤਲਾਹ ਦਿਉ ਅਤੇ ਕਰਾਇਮ ਸ਼ੀਨ ਨਾਲ ਛੇੜਛਾੜ ਨਾ ਕਰੋ ਨਹੀ ਤਾਂ ਉਂਗਲਾਂ ਅਤੇ ਪੈਂਰਾਂ ਦੇ ਨਿਸ਼ਾਨ ਆਦਿ ਵਰਗੇ ਸਬੂਤ ਨਸਟ ਹੋ ਜਾਣਗੇ।
14 ਘਰ ਤੋ ਬਾਹਰ ਜਾਣ ਦਾ ਸਟੇਟਸ ਸੋਸਲ ਸਾਈਟਾ ਪਰ ਨਾ ਪਾਉ।