ਥਾਣਾ ਸਿਟੀ ਕੋਟਕਪੂਰਾ ਵੱਲੋਂ ਮੋਬਾਇਲ ਝਪਟ ਮਾਰ ਨੂੰ ਕਾਬੂ ਕਰਕੇ ਖੋਹ ਕੀਤੇ 05 ਮੋਬਾਇਲ ਬਰਾਮਦ
ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ. ਡੀ.ਐਸ.ਪੀ.ਕੋਟਕਪੂਰਾ ਜੀ ਦੀ ਅਗਵਾਈ ਵਿੱਚ ਕਾਰਵਾਈ ਕਰਦਿਆ ਇੰਸਪੈਕਟਰ ਜਗਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਟੀਮ ਵੱਲੋਂ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੋਰਾਨ ਰਾਹਗੀਰਾਂ ਤੋ ਝਪਟ ਮਾਰ ਮੋਬਾਇਲ ਖੋਹਣ ਦੀ ਇਤਲਾਹ ਮਿਲਣ ਤੇ ਤਰੁੰਤ ਪਿੱਛਾ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਇਸ ਪਾਸੋਂ ਵੱਖ-ਵੱਖ ਕੰਪਨੀ ਦੇ ਖੋਹੇ ਹੋਏ 05 ਟੱਚ ਮੋਬਾਇਲ ਬ੍ਰਾਮਦ ਕੀਤੇ। ਇਸ ਸਬੰਧੀ ਮੁਕਦੱਮਾ ਨੰਬਰ 277 ਮਿਤੀ 17-12-2021 ਅ/ਧ 379ਬੀ ਆਈ.ਪੀ.ਸੀ ਥਾਣਾ ਸਿਟੀ ਕੋਟਕਪੂਰਾ ਦਰਜ ਕੀਤਾ ਗਿਆ।